ਨੈਸ਼ਨਲ ਡੈਸਕ – ਜੰਮੂ-ਕਸ਼ਮੀਰ ਤੋਂ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਅਧਿਕਾਰੀਆਂ ਦੇ ਮੁਤਾਬਕ, ਬਾਰਾਮੂਲਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਨਾਲ ਗਸ਼ਤ ਦੌਰਾਨ ਇੱਕ ਫ਼ੌਜੀ ਜਵਾਨ ਡੂੰਘੀ ਖੱਡ ਵਿੱਚ ਫਿਸਲ ਕੇ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਦਰਦਨਾਕ ਘਟਨਾ ਬੀਤੇ ਦਿਨ ਉੜੀ ਸੈਕਟਰ ਦੇ ਬਿਝਮਾ ਖੇਤਰ ਵਿੱਚ ਵਾਪਰੀ। ਤੇਲੰਗਾਨਾ ਦਾ ਰਹਿਣ ਵਾਲਾ 30 ਸਾਲਾ ਸਿਪਾਹੀ ਬਨੋਥ ਅਨਿਲ ਕੁਮਾਰ LOC ਦੇ ਨੇੜੇ ਡਿਊਟੀ ਨਿਭਾਉਂਦੇ ਸਮੇਂ ਅਚਾਨਕ ਪੈਰ ਫਿਸਲਣ ਕਾਰਨ ਖੱਡ ਵਿੱਚ ਡਿੱਗ ਗਿਆ।
ਫ਼ੌਜ ਦੇ ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਉਸਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟਾਇਆ। ਉਨ੍ਹਾਂ ਐਕਸ (ਪਹਿਲਾਂ ਟਵਿੱਟਰ) ‘ਤੇ ਪੋਸਟ ਕਰਦੇ ਹੋਏ ਲਿਖਿਆ – “ਚਿਨਾਰ ਯੋਧੇ ਉਸਦੀ ਅਥਾਹ ਬਹਾਦਰੀ ਅਤੇ ਕੁਰਬਾਨੀ ਨੂੰ ਸਲਾਮ ਕਰਦੇ ਹਨ, ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ ਅਤੇ ਇਸ ਮੁਸ਼ਕਲ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹਨ।”
Leave a Reply