ਵੱਡੀ ਖ਼ਬਰ : ਲੁਧਿਆਣਾ ਦੇ MLA ਦਾ ਹੋਇਆ ਭਿਆਨਕ ਐਕਸੀਡੈਂਟ, ਵਿਧਾਇਕ ਸਣੇ ਗੰਨਮੈਨ ਜ਼ਖ਼ਮੀ; ਹਾਲਤ ਨਾਜ਼ੁਕ…

ਲੁਧਿਆਣਾ : ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਨਾਲ ਦਿੱਲੀ ਤੋਂ ਲੁਧਿਆਣਾ ਆਉਂਦੇ ਖਨੌਰੀ ਬਾਰਡਰ ਦੇ ਨਜ਼ਦੀਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ, ਦਿੱਲੀ ਤੋਂ ਵਾਪਸ ਆਉਂਦੇ ਖਨੌਰੀ ਬਾਰਡਰ ਦੇ ਨਜ਼ਦੀਕ ਉਨ੍ਹਾਂ ਦੀ ਗੱਡੀ ਦੇ ਅੱਗੇ ਕੁਝ ਆ ਗਿਆ, ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਵਿਧਾਇਕ ਦੀ ਇਨੋਵਾ ਗੱਡੀ ਡਿਵਾਈਡਰ ਨਾਲ ਟਕਰਾ ਗਈ। ਜਿਸ ਦੇ ਚਲਦੇ ਵਿਧਾਇਕ ਰਜਿੰਦਰ ਪਾਲ ਕੌਰ ਅਤੇ ਉਨ੍ਹਾਂ ਦਾ ਗਨਮੈਨ ਫੱਟੜ ਹੋ ਗਏ।

ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪੁੱਜੀ ਐਂਬੂਲੈਂਸ ਵਿਧਾਇਕ ਛੀਨਾ ਅਤੇ ਉਨ੍ਹਾਂ ਦੇ ਗਨਮੈਨ ਨੂੰ ਇਲਾਜ ਲਈ ਕੈਥਲ ਦੇ ਹਸਪਤਾਲ ਲੈ ਗਏ, ਜਿੱਥੇ ਮੁੱਢਲੇ ਉਪਚਾਰ ਤੋਂ ਬਾਅਦ ਵਿਧਾਇਕ ਛੀਨਾ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਹਾਦਸੇ ਵਿੱਚ ਵਿਧਾਇਕ ਰਜਿੰਦਰ ਪਾਲ ਕੌਰ ਦੇ ਚਿਹਰੇ ‘ਤੇ ਸੱਟਾਂ ਲੱਗੀਆਂ ਹਨ।

ਦੱਸਣਯੋਗ ਹੈ ਕਿ ਵਿਧਾਇਕ ਸ਼ੀਨਾ ਪਹਿਲੀ ਵਾਰ 2022 ਵਿੱਚ ਚੋਣ ਲੜੇ ਅਤੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਬਣੇ ਹਨ ਅਤੇ ਉਹ ਪਿਛਲੇ ਦਿਨੀਂ ਅਮਰੀਕਾ ਵਿਖੇ ਵੱਖ-ਵੱਖ ਦੇਸ਼ਾਂ ਦੇ ਵਿਧਾਇਕਾਂ ਦੀ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਗਏ ਸਨ ਅਤੇ ਬੀਤੀ ਰਾਤ ਦਿੱਲੀ ਵਾਪਸ ਪਰਤੇ ਸਨ। ਉਨ੍ਹਾਂ ਨੂੰ ਦਿੱਲੀ ਤੋਂ ਲੈ ਕੇ ਆਉਣ ਲਈ ਉਨ੍ਹਾਂ ਦਾ ਪਤੀ, ਬੇਟਾ, ਗਨਮੈਨ ਅਤੇ ਡਰਾਈਵਰ ਗਏ ਸਨ, ਜੋ ਕਿ ਦਿੱਲੀ ਤੋਂ ਵਿਧਾਇਕ ਛੀਨਾ ਨੂੰ ਲੈ ਕੇ ਲੁਧਿਆਣਾ ਵਾਪਸ ਪਰਤ ਰਹੇ ਸਨ।

Comments

Leave a Reply

Your email address will not be published. Required fields are marked *