ਪਾਣੀ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ। ਸਰੀਰ ਦਾ 60% ਤੋਂ ਵੱਧ ਹਿੱਸਾ ਪਾਣੀ ਨਾਲ ਬਣਿਆ ਹੁੰਦਾ ਹੈ ਜੋ ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ, ਅੰਗਾਂ ਨੂੰ ਲੁਬਰੀਕੇਸ਼ਨ ਦੇਣ, ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਅਤੇ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ।
ਜੇ ਸਰੀਰ ਵਿੱਚ ਪਾਣੀ ਘੱਟ ਹੋ ਜਾਵੇ (ਡੀਹਾਈਡਰੇਸ਼ਨ), ਤਾਂ ਸਰੀਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ। ਇਹ ਰਹੇ 10 ਸੰਕੇਤ ਕਿ ਤੁਹਾਡੇ ਸਰੀਰ ਨੂੰ ਵਧੇਰੇ ਪਾਣੀ ਦੀ ਲੋੜ ਹੈ:
1.ਸਿਰਦਰਦ – ਪਾਣੀ ਦੀ ਕਮੀ ਸਿਰ ਵਿੱਚ ਆਕਸੀਜਨ ਦਾ ਪ੍ਰਵਾਹ ਘਟਾਉਂਦੀ ਹੈ ਜਿਸ ਨਾਲ ਸਿਰਦਰਦ ਹੁੰਦਾ ਹੈ। ਗੋਲੀ ਲੈਣ ਤੋਂ ਪਹਿਲਾਂ ਪਾਣੀ ਪੀ ਕੇ ਦੇਖੋ।
2.ਧਿਆਨ ਦੀ ਕਮੀ – ਦਿਮਾਗ ਦਾ 90% ਹਿੱਸਾ ਪਾਣੀ ਨਾਲ ਬਣਿਆ ਹੈ। ਜੇ ਪਾਣੀ ਘੱਟ ਹੋਵੇ, ਤਾਂ ਯਾਦਦਾਸ਼ਤ ਅਤੇ ਫੋਕਸ ਕਮਜ਼ੋਰ ਹੋ ਸਕਦੇ ਹਨ।
3.ਸਾਹ ਦੀ ਬਦਬੂ – ਪਾਣੀ ਥੁੱਕ ਬਣਾਉਣ ਵਿੱਚ ਮਦਦ ਕਰਦਾ ਹੈ ਜੋ ਬੈਕਟੀਰੀਆ ਨੂੰ ਰੋਕਦਾ ਹੈ। ਘੱਟ ਪਾਣੀ ਨਾਲ ਸਾਹ ਵਿੱਚ ਬਦਬੂ ਆ ਸਕਦੀ ਹੈ।
4.ਕਬਜ਼ – ਪਾਣੀ ਪੇਟ ਨੂੰ ਸਾਫ ਰੱਖਦਾ ਹੈ। ਪਾਣੀ ਦੀ ਕਮੀ ਨਾਲ ਕਬਜ਼, ਐਸਿਡ ਰਿਫਲਕਸ ਅਤੇ ਦਿਲ ਦੀ ਜਲਨ ਹੋ ਸਕਦੀ ਹੈ।
5.ਖਾਣ ਦੀ ਅਚਾਨਕ ਲਾਲਸਾ – ਅਕਸਰ ਭੁੱਖ ਨਹੀਂ, ਸਗੋਂ ਪਾਣੀ ਦੀ ਲੋੜ ਹੁੰਦੀ ਹੈ। ਪਹਿਲਾਂ ਪਾਣੀ ਪੀ ਕੇ ਦੇਖੋ।
6.ਘੱਟ ਪਿਸ਼ਾਬ ਜਾਂ ਗੂੜ੍ਹਾ ਰੰਗ – ਨਿਯਮਤ ਪਿਸ਼ਾਬ ਨਾ ਆਉਣਾ ਜਾਂ ਸੁਨਹਿਰਾ/ਸੰਤਰੀ ਰੰਗ ਪਾਣੀ ਦੀ ਕਮੀ ਦਾ ਸੰਕੇਤ ਹੈ।
7.ਥਕਾਵਟ ਤੇ ਸੁਸਤੀ – ਪਾਣੀ ਦੀ ਘਾਟ ਨਾਲ ਦਿਮਾਗ ਵਿੱਚ ਆਕਸੀਜਨ ਦੀ ਸਪਲਾਈ ਘੱਟ ਹੋਣ ਕਾਰਨ ਥਕਾਵਟ ਹੁੰਦੀ ਹੈ।
8.ਜੋੜਾਂ ਅਤੇ ਮਾਸਪੇਸ਼ੀਆਂ ਦਾ ਦਰਦ – ਪਾਣੀ ਦੀ ਘਾਟ ਨਾਲ ਜੋੜ ਸੁੱਕ ਜਾਂਦੇ ਹਨ ਅਤੇ ਦਰਦ ਹੁੰਦਾ ਹੈ।
9 .ਸੁੱਕੀ ਚਮੜੀ ਅਤੇ ਬੁੱਲ੍ਹ – ਪਾਣੀ ਦੀ ਕਮੀ ਨਾਲ ਚਮੜੀ ਸੁੱਕਦੀ ਹੈ, ਚੰਬਲ ਜਾਂ ਦਰਾਰਾਂ ਪੈ ਸਕਦੀਆਂ ਹਨ, ਬੁੱਲ੍ਹ ਵੀ ਸੁੱਕ ਜਾਂਦੇ ਹਨ।
10.ਤੇਜ਼ ਧੜਕਣ – ਡੀਹਾਈਡਰੇਸ਼ਨ ਨਾਲ ਖੂਨ ਵਿੱਚ ਪਲਾਜ਼ਮਾ ਘਟ ਜਾਂਦਾ ਹੈ, ਜਿਸ ਨਾਲ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ।
ਡੀਹਾਈਡਰੇਸ਼ਨ ਤੋਂ ਬਚਾਅ ਲਈ ਸੁਝਾਅ:
*ਦਿਨ ਭਰ ਪਾਣੀ ਅਤੇ ਹੋਰ ਤਰਲ ਪਦਾਰਥ ਪੀਓ।
*ਭੋਜਨ ਤੋਂ ਪਹਿਲਾਂ ਅਤੇ ਬਾਅਦ ਪਾਣੀ ਪੀਓ।
*ਫਲ-ਸਬਜ਼ੀਆਂ ਵਰਗਾ ਪਾਣੀ ਵਾਲਾ ਭੋਜਨ ਖਾਓ।
*ਹਮੇਸ਼ਾ ਪਾਣੀ ਨਾਲ ਰੱਖੋ।
*ਸ਼ਰਾਬ ਅਤੇ ਜ਼ਿਆਦਾ ਕੈਫੀਨ ਵਾਲੇ ਪੇਅ ਤੋਂ ਬਚੋ।
*ਬਿਮਾਰ ਹੋਣ ‘ਤੇ ਵਧੇਰੇ ਪਾਣੀ ਪੀਓ।
ਜੇ ਇਹਨਾਂ ਸਭ ਸਾਵਧਾਨੀਆਂ ਦੇ ਬਾਵਜੂਦ ਵੀ ਸਮੱਸਿਆ ਰਹਿੰਦੀ ਹੈ ਤਾਂ ਡਾਕਟਰ ਨਾਲ ਸੰਪਰਕ ਕਰੋ।
Leave a Reply