ਚੰਡੀਗੜ੍ਹ — ਚੰਡੀਗੜ੍ਹ ਪ੍ਰਸ਼ਾਸਨ ਨੇ ਪੋਸਟ ਗ੍ਰੈਜੂਏਟ ਇੰਸਟੀਟਿਊਟ ਆਫ਼ ਮੈਡਿਕਲ ਐਜੂਕੇਸ਼ਨ ਐਂਡ ਰਿਸਰਚ (PGIMER) ਵਿੱਚ ਐਸਮਾ ਐਕਟ (ESMA) ਲਾਗੂ ਕਰ ਦਿੱਤਾ ਹੈ, ਜਿਸ ਨਾਲ ਹੁਣ ਛੇ ਮਹੀਨਿਆਂ ਤੱਕ ਕਿਸੇ ਵੀ ਕਿਸਮ ਦੀ ਹੜਤਾਲ ਕਰਨਾ ਸਖ਼ਤ ਮਨਾਹੀ ਹੋਵੇਗੀ। ਇਸ ਸਬੰਧੀ ਨੋਟੀਫਿਕੇਸ਼ਨ ਪ੍ਰਸ਼ਾਸਨ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ।
ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਇਹ ਕਦਮ ਮਰੀਜ਼ਾਂ ਦੀ ਬਿਹਤਰ ਦੇਖਭਾਲ, ਸਿਹਤ ਸੇਵਾਵਾਂ ਦੇ ਸੁਚਾਰੂ ਚੱਲਣ ਅਤੇ ਜਨਤਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਅਧਿਕਾਰੀਆਂ ਦੇ ਅਨੁਸਾਰ, ਹੜਤਾਲਾਂ ਨਾਲ ਸਿਹਤ, ਜਨਤਕ ਸੁਰੱਖਿਆ, ਸਫਾਈ ਅਤੇ ਜ਼ਰੂਰੀ ਸਪਲਾਈ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ, ਜਿਸ ਕਾਰਨ ਇਹ ਫੈਸਲਾ ਜ਼ਰੂਰੀ ਸੀ।
ਨੋਟੀਫਿਕੇਸ਼ਨ ਅਨੁਸਾਰ, PGI ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ’ਤੇ ਹਰਿਆਣਾ ਜ਼ਰੂਰੀ ਸੇਵਾ (ਰੱਖ-ਰਖਾਅ) ਐਕਟ-1974 ਦੀਆਂ ਧਾਰਾਵਾਂ 3 ਅਤੇ 4A ਤਹਿਤ ਪਾਬੰਦੀ ਲਾਗੂ ਹੋਵੇਗੀ। ਇਸ ਐਕਟ ਦੇ ਤਹਿਤ ਛੇ ਮਹੀਨਿਆਂ ਲਈ ਕਿਸੇ ਵੀ ਪ੍ਰਕਾਰ ਦੀ ਹੜਤਾਲ ਕਾਨੂੰਨੀ ਤੌਰ ’ਤੇ ਮਨਾਹੀ ਹੈ।
ਯਾਦ ਰਹੇ ਕਿ ਪਹਿਲਾਂ ਚੰਡੀਗੜ੍ਹ ਵਿੱਚ ਪੰਜਾਬ ESMA ਲਾਗੂ ਸੀ, ਪਰ ਬਿਜਲੀ ਵਿਭਾਗ ਦੇ ਨਿੱਜੀਕਰਨ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਪ੍ਰਸ਼ਾਸਨ ਨੇ ਪੰਜਾਬ ESMA ਨੂੰ ਰੱਦ ਕਰਕੇ ਹਰਿਆਣਾ ESMA ਲਾਗੂ ਕੀਤਾ। ਅਧਿਕਾਰੀਆਂ ਦੇ ਮੁਤਾਬਕ, ਹਰਿਆਣਾ ESMA ਵਿੱਚ ਨਿਯਮ ਹੋਰ ਵੀ ਸਖ਼ਤ ਹਨ, ਜਿਸ ਨਾਲ ਕਿਸੇ ਵੀ ਹੜਤਾਲ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਰੋਕਿਆ ਜਾ ਸਕੇਗਾ।
Leave a Reply